pd forum
Welcome on the Punjabidharti Forum

To take full advantage of everything offered by our forum, please log in if you are already a member or join our community if you're not yet....

true love stories in hindi

Log in

I forgot my passwordSearch
 
 

Display results as :
 


Rechercher Advanced Search

Top posting users this week
PunjabiMedia
 

Who is online?
In total there are 6 users online :: 0 Registered, 0 Hidden and 6 Guests

None

[ View the whole list ]


Most users ever online was 33 on Wed Aug 13, 2014 12:54 pm
Navigation
 Portal
 Index
 Memberlist
 Profile
 FAQ
 Search
Keywords


You are not connected. Please login or register

 » Punjabi Zone » Punjabi Shayari » 

ਓਹ ਕਿੰਨਾ ਚੰਗਾ ਐਤਵਾਰ ਹੁੰਦਾ ਸੀ,

View previous topic View next topic Go down  Message [Page 1 of 1]

ਜਿਸ ਦਿਨ ਦਾ ਬੇਸਬਰੀ ਨਾਲ ਇੰਤਜ਼ਾਰ ਹੁੰਦਾ ਸੀ,
ਓਹ ਕਿੰਨਾ ਚੰਗਾ ਐਤਵਾਰ ਹੁੰਦਾ ਸੀ,
ਇੱਕ ਪਾਸੇ ਬਜ਼ੁਰਗਾਂ ਦੀ ਤਾਸ਼ ਦਾ ਜ਼ੋਰ,
ਦੂਜੇ ਪਾਸੇ ਭਕਾਨੇ ਵਾਲੇ ਦਾ ਸ਼ੋਰ,
ਸਾਰੇ ਭਕਾਨੇ ਮੇਰੇ ਹੱਥ ਵਿੱਚ ਨੇ,
ਬੱਸ ਹਵਾ ਚ ਹੀ ਮਹਿਲ ਉਸਾਰ ਹੁੰਦਾ ਸੀ,
ਓਹ ਕਿੰਨਾ ਚੰਗਾ ਐਤਵਾਰ ਹੁੰਦਾ ਸੀ,
ਸਵੇਰ ਹੁੰਦਿਆਂ ਹੀ ਘਰੋਂ ਨਿੱਕਲ ਜਾਈਦਾ ਸੀ,
ਗੁੱਲੀ ਡੰਡਾ ਕਦੇ ਬਾਂਦਰ ਕਿੱਲਾ ਖੇਡੀ ਜਾਈਦਾ ਸੀ,
ਇੱਕ ਨਾਲ ਕਈ ਬਣਾਈਦੇ ਸੀ,
ਬੰਟਿਆਂ ਨਾਲ ਵੀ ਚਿੱਤ ਪਰਚਾਈਦੇ ਸੀ,
ਇੱਕ ਇੱਕ ਬੰਟੇ ਪਿੱਛੇ ਸਭ ਦਾ,
ਇੱਕ ਦੂਜੇ ਨਾਲ ਝਗੜਾ ਵਾਰ ਵਾਰ ਹੁੰਦਾ ਸੀ,
ਓਹ ਕਿੰਨਾ ਚੰਗਾ ਐਤਵਾਰ ਹੁੰਦਾ ਸੀ,
ਪਲ ਵਿੱਚ ਹੀ ਸਾਰਾ ਦਿਨ ਜਾਂਦਾ ਸੀ ਬੀਤ,
ਕੰਨਾਂ ਚ ਗੂੰਜਦੇ ਨੇ ਹਾਲੇ ਵੀ ਰੰਗੋਲੀ ਦੇ ਗੀਤ,
ਓਦਣ ਟੀ.ਵੀ ਦਾ ਵੱਖਰਾ ਨਜ਼ਾਰਾ ਹੁੰਦਾ ਸੀ,
ਦੂਰਦਰਸ਼ਨ ਸਭ ਦਾ ਪਿਆਰਾ ਹੁੰਦਾ ਸੀ,
ਸਭ ਇੱਕਠੇ ਹੋ ਦੇਖਦੇ ਸੀ ਸ਼ਕਤੀਮਾਨ,
ਜਦੋਂ ਟਾਈਮ ਬਾਰਾਂ ਦੇ ਪਾਰ ਹੁੰਦਾ ਸੀ,
ਓਹ ਕਿੰਨਾ ਚੰਗਾ ਐਤਵਾਰ ਹੁੰਦਾ ਸੀ,
ਸੂਰਜ਼ ਢਲਦਿਆਂ ਹੀ ਗਲੀ cricket ਚੱਲਦੀ ਸੀ,
ਕੰਧ ਉੱਤੇ ਵਿਕਟਾਂ,ਲਿਫਾਫੇ ਦੀ ਗੇਂਦ ਬਣਦੀ ਸੀ,
ਗੇਂਦ ਨੂੰ ਗੁਆਂਢੀਆਂ ਦੇ ਮਾਰ,
ਸਭ ਹੋ ਜਾਂਦੇ ਸੀ ਫਰਾਰ,
ਫਿਰ ਮਾਂ ਤੋਂ ਮਿਲਦੀਆਂ ਸੀ ਗਾਲਾਂ,
ਪਰ ਗਾਲਾਂ ਵਿੱਚ ਵੀ ਪਿਆਰ ਹੁੰਦਾ ਸੀ,
ਓਹ ਕਿੰਨਾ ਚੰਗਾ ਐਤਵਾਰ ਹੁੰਦਾ ਸੀ,
ਹੁਣ ਤਾਂ ਸਭ ਦਿਨ ਇੱਕੋ ਜਿਹੇ ਲੱਗਦੇ ਨੇ,
ਯਾਦ ਕਰ ਬਚਪਨ ਦੀਆਂ ਸ਼ਰਾਰਤਾਂ ਨੂੰ,
ਅੱਖੀਆਂ ਚੋਂ ਹੰਝੂ ਵਗਦੇ ਨੇ,
ਨਾ ਆਉਣ ਵਾਲੀ ਜਿੰਦਗੀ ਦਾ ਫਿਕਰ,
ਨਾ ਹੀ ਭਵਿੱਖ ਦਾ ਖਿਆਲ ਹੁੰਦਾ ਸੀ,
ਓਹ ਕਿੰਨਾ ਚੰਗਾ ਐਤਵਾਰ ਹੁੰਦਾ ਸੀ,

View user profile

View previous topic View next topic Back to top  Message [Page 1 of 1]

Permissions in this forum:
You cannot reply to topics in this forum